Chote Sahibzade History in Punjabi

Chote Sahibzade History in Punjabi  - ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਦੇ ਨਾਲ ਰਹਿ ਕੇ ਵਿਛੜ ਗਏ ਸਨ ਅਤੇ ਮਾਤਾ ਗੁਜਰੀ ਜੀ ਦੇ ਨਾਲ ਦੋ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਅਤੇ ਫਤਿਹ ਸਿੰਘ ਜਿਸ ਸਮੇਂ ਉਹਨਾਂ ਦੀ ਉਮਰ ਕੇਵਲ ਪੰਜ ਅਤੇ ਅੱਠ ਸਾਲ ਦੀ ਸੀ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਗੰਗੂ ਪੰਡਿਤ ਵੀ ਸੀ। ਜਦੋਂ ਗੰਗੂ ਨੇ ਮਾਤਾ ਗੁਜਰੀ ਅਤੇ ਬੱਚਿਆਂ ਨੂੰ ਦੁਖੀ ਦੇਖਿਆ ਤਾਂ ਉਹ ਉਹਨਾਂ ਨੂੰ ਆਪਣੇ ਨਾਲ ਆਪਣੇ ਪਿੰਡ ਸਹੇੜੀ ਲੈ ਗਿਆ ਰਸਤੇ ਵਿੱਚ ਜਦੋਂ ਗੰਗੂ ਨੂੰ ਪਤਾ ਲੱਗਿਆ ਕਿ ਮਾਤਾ ਜੀ ਕੋਲ ਸੋਨੇ ਦੀਆਂ ਬਹੁਤ ਸਾਰੀਆਂ ਮੋਹਰਾਂ ਹਨ ਤਾਂ ਉਸਦੇ ਮਨ ਵਿੱਚ ਲਾਲਚ ਆ ਗਿਆ। ਜਦੋਂ ਦੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਗੰਗੂ ਦੇ ਘਰ ਠਹਿਰੇ ਤਾਂ ਰਾਤ ਦੇ ਸਮੇਂ ਗੰਗੂ ਨੇ ਉਹ ਸੋਨੇ ਦੀਆਂ ਮੋਹਰਾਂ ਚੁਰਾ ਲਈਆਂ। ਸਵੇਰੇ ਜਦੋਂ ਮਾਤਾ ਜੀ ਨੇ ਦੇਖਿਆ ਕਿ ਸੋਨੇ ਦੀਆਂ ਮੋਹਰਾਂ ਗਾਇਬ ਹਨ ਤਾਂ ਅੰਤਰਜਾਮੀ ਮਾਤਾ ਜੀ ਨੇ ਗੰਗੂ ਪੰਡਿਤ ਨੂੰ ਬੁਲਾ ਕੇ ਕਿਹਾ ਕਿ ਜੇਕਰ ਤੈਨੂੰ ਮੋਹਰਾਂ ਚਾਹੀਦੀਆਂ ਸਨ ਤਾਂ ਤੂੰ ਮੇਰੇ ਤੋਂ ਹੀ ਮੰਗ ਲੈਂਦਾ ਉਸਨੂੰ ਚਰਾਉਣ ਦੀ ਕੀ ਲੋੜ ਸੀ। ਜਦੋਂ ਗੰਗੂ ਦੀ ਚੋਰੀ ਪਕੜੀ ਗਈ ਤਾਂ ਉਸ ਨੇ ਗੁੱਸੇ ਵਿੱਚ ਮਾਤਾ ਜੀ ਨੂੰ ਬੁਰਾ ਭਲਾ ਕਿਹਾ ਅਤੇ ਕਹਿਣ ਲੱਗਾ ਕਿ ਮੈਂ ਤਾਂ ਤੁਹਾਨੂੰ ਆਪਣੇ ਘਰ ਵਿੱਚ ਆਸਰਾ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਮੈਂ ਹੁਣ ਤੁਹਾਡੀ ਸ਼ਿਕਾਇਤ ਜਾ ਕੇ ਸਰਕਾਰ ਨੂੰ ਕਰਦਾ ਹਾਂ। 

ਬੇਈਮਾਨ ਗੰਗੂ ਪੰਡਿਤ ਨੇ ਮਾਤਾ ਤੇ ਉਸਦੇ ਬੱਚਿਆਂ ਦੀ ਸ਼ਿਕਾਇਤ ਸਰਕਾਰ ਨੂੰ ਕਰ ਦਿੱਤੀ ਕਿਉਂਕਿ ਉਸ ਸਮੇਂ ਕਲਗੀਧਰ ਪਿਤਾ ਅਤੇ ਉਨਾਂ ਦੇ ਪਰਿਵਾਰ ਦੀ ਤਲਾਸ਼ ਸਰਕਾਰ ਕਰ ਰਹੀ ਸੀ। ਜਲਦੀ ਹੀ ਗੰਗੂ ਪੰਡਿਤ ਨੇ ਸਰਕਾਰ ਨੂੰ ਖਬਰ ਪਹੁੰਚਾ ਕੇ ਛੋਟੇ ਬੱਚਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਸ ਤਰਾਂ 23 ਦਿਸੰਬਰ 1705 ਨੂੰ ਮਾਤਾ ਗੁਜਰੀ ਜੀ ਅਤੇ ਦੋਨੋਂ ਸਾਹਿਬਜਾਦਿਆਂ ਨੂ ਸੂਬਾ ਸਰਹੰਦ ਦੇ ਹਵਾਲੇ ਕਰ ਦਿੱਤਾ।  ਦੋਵੇਂ ਬੱਚਿਆਂ ਨੂੰ ਅਤੇ ਮਾਤਾ ਜੀ ਨੂੰ ਨਵਾਬ ਦੇ ਸਾਹਮਣੇ ਲਿਜਾਣ ਤੋਂ ਪਹਿਲਾਂ ਠੰਡੇ ਬੁਰਜ ਵਿੱਚ ਰੱਖਿਆ ਗਿਆ ਠੰਡਾ ਬੁਰਜ ਓਹ ਸਥਾਨ ਹੈ ਜਿਸ ਪਾਸੇ ਚਾਰੇ ਪਾਸੇ ਤੋਂ ਬਹੁਤ ਠੰਡੀ ਹਵਾ ਆਉਂਦੀ ਸੀ ਕਿਉਂਕਿ ਉਸ ਸਮੇਂ ਦਸੰਬਰ ਦਾ ਮਹੀਨਾ ਸੀ ਇਸ ਮਹੀਨੇ ਵਿੱਚ ਕੜਾਕੇ ਦੀ ਠੰਡ ਪੈਂਦੀ ਹੈ ਜਿਸ ਨੂੰ ਦੇਸੀ ਮਹੀਨੇ ਵਿੱਚ ਪੋਹ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਕੜਾਕੇ ਦੀ ਠੰਡ ਵਿੱਚ ਮਾਤਾ ਗੁਜਰੀ ਅਤੇ ਦੋਵੇਂ ਮਾਸੂਮ ਬੱਚਿਆਂ ਨੂੰ ਖਾਣ ਪੀਣ ਲਈ ਵੀ ਨਹੀਂ ਕੁਝ ਦਿੱਤਾ ਗਿਆ।

ਜਦੋਂ ਸਾਹਿਬਜਾਦਿਆਂ ਅਤੇ ਮਾਤਾ ਜੀ ਨੂੰ  ਠੰਡੇ ਬੁਰਜ ਵਿਚ ਕੈਦ ਕਰਿਆ ਸੀ ਤਾਂ ਉਸ ਸਮੇਂ ਮੋਤੀ ਰਾਮ ਮਹਿਰਾ ਜੀ ਗੇਟ ਵਾਲੇ ਸਿਪਾਹੀ ਨੂੰ ਚੋਰੀ ਚੋਰੀ ਸੋਨੇ ਦੀਆਂ ਮੋਹਰਾਂ ਦੇ ਬਦਲੇ ਦੁਧ ਪਿਆ ਕੇ ਜਾਂਦੇ ਹੁੰਦੇ ਸਨ ਬਾਅਦ ਵਿਚ ਪਤਾ ਲੱਗਣ ਤੇ ਉਨ੍ਹਾਂ ਦੇ ਪਰਿਵਾਰ ਨੂ ਕੋਹਲੂ ਵਿਚ ਪੀੜ ਦਿੱਤਾ ਗਿਆ ਸੀ।

ਮਾਤਾ ਗੁਜਰੀ ਜੀ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਰਾਤ ਦੇ ਸਮੇਂ ਉਹਨਾਂ ਦੇ ਦਾਦਾ ਜੀ ਦੀ ਸ਼ਹੀਦੀ ਦਾ ਸਾਕਾ ਸੁਣਾਉਂਦੀ ਰਹੀ। ਅਗਲੀ ਸਵੇਰ ਜਦੋਂ ਦੋਨਾਂ ਛੋਟੇ ਮਾਸੂਮ ਬੱਚਿਆਂ ਨੂੰ ਨਵਾਬ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਨਵਾਬ ਨੂੰ ਗੱਜ ਕੇ ਫਤਿਹ ਬੁਲਾਈ ਇਹ ਫਤਿਹ ਇੰਨੀ ਉੱਚੀ ਆਵਾਜ਼ ਵਿੱਚ ਸੀ ਕਿ ਨਵਾਬ ਇਕ ਪਲ ਲੀ ਚੌੰਕ ਗਿਆ  ਅਤੇ ਨਵਾਬ ਅੱਗੋਂ ਕਹਿਣ ਲੱਗਾ ਕਿ ਇੱਥੇ ਫਤਿਹ ਨਹੀਂ ਸਲਾਮ ਕਰਨਾ ਪੈਂਦਾ ਹੈ।

ਇਸ ਤੋਂ ਬਾਅਦ ਨਵਾਬ ਨੇ ਬੱਚਿਆਂ ਨੂੰ ਸਲਾਮ ਧਰਮ ਨੂੰ ਸਵੀਕਾਰ ਕਰਨ ਲਈ ਬਹੁਤ ਸਾਰੇ ਲਾਲਚ ਦਿੱਤੇ ਗਏ ਉਹਨਾਂ ਨੂੰ ਹਰ ਪ੍ਰਕਾਰ ਦਾ ਸੁੱਖ ਦੇਣ ਦਾ ਵਾਅਦਾ ਕੀਤਾ ਗਿਆ  ਛੋਟੇ ਦੋਵੇਂ ਮਾਸੂਮ ਬੱਚੇ ਸਰੀਰਕ ਰੂਪ ਤੋਂ ਛੋਟੇ ਸਨ ਪਰ ਉਹ ਦਸਮੇਸ਼ ਪਿਤਾ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਸਨ ਜਿਨਾਂ ਨੇ ਕਦੇ ਵੀ ਝੁਕਨਾ ਸਵੀਕਾਰ ਨਹੀਂ ਕੀਤਾ ਸੀ ਉਹਨਾਂ ਨੇ ਨਵਾਬ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਨਵਾਬ ਲਾਲਚ ਦੇ ਦੇ ਕੇ ਥੱਕ ਗਿਆ। ਨਵਾਬ ਨੇ ਉਹਨਾਂ ਨੂੰ ਉਹਨਾਂ ਦੀ ਦਾਦਾ ਜੀ ਦੀ ਸ਼ਹੀਦੀ ਦਾ ਵੀ ਡਰਾਵਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ ਤੇ ਤੁਹਾਨੂੰ ਵੀ ਸ਼ਹੀਦ ਕਰ ਦੇਵਾਂਗੇ ਨਹੀਂ ਤਾਂ ਇਸਲਾਮ ਧਰਮ ਨੂੰ ਸਵੀਕਾਰ ਕਰ ਲਵੋ ਅਤੇ ਤੁਹਾਡੇ ਪਰਿਵਾਰ ਨੂੰ ਵੀ ਸ਼ਹੀਦ ਕਰ ਦੇਵਾਂਗੇ।

ਦੋ ਛੋਟੇ ਸਾਹਿਬਜ਼ਾਦਿਆਂ ਨੇ ਉੱਚੀ ਆਵਾਜ਼ ਵਿੱਚ ਕਿਹਾ ਸੀ ਸੀ ਅਸੀਂ ਸ਼ਹੀਦ ਹੋਣਾ ਮਨਜ਼ੂਰ ਕਰ ਲਵਾਂਗੇ ਪਰ ਸਾਨੂੰ ਇਸਲਾਮ ਧਰਮ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਇਸ ਤੋਂ ਬਾਅਦ ਵਿਚ ਸਰਹੰਦ ਦੇ ਸੂਬੇਦਾਰ ਨੇ ਦੋਨੋਂ ਛੋਟੇ ਸਾਹਿਬਜਾਦਿਆਂ ਨੂ ਨੀਹਾਂ ਵਿਚ ਚਿਨਵਾਉਣ ਦਾ ਹੁਕਮ ਦੇ ਦਿੱਤਾ। ਦੋਨੋਂ ਬੱਚੇ ਬਿਨਾ ਡਰੇ ਘਬਰਾਏ ਅਕਾਲ ਪੁਰਖ ਦਾ ਨਾਮ ਜਪਦੇ ਹੋਏ ਸ਼ਹੀਦੀਆਂ ਪਾ ਗਏ।

ਧੰਨ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫ਼ਤੇਹ ਸਿੰਘ ਇਨ੍ਹਾਂ ਬਹਾਦੁਰ ਬੱਚਿਆਂ ਦੀਆਂ ਕੁਰਬਾਨੀਆਂ ਨੂ ਕਦੇ ਵੀ ਨਹੀਂ ਭੁਲਾਇਆ ਨਹੀ ਜਾ ਸਕਦਾ।

ਕਿਰਪਾ ਕਰਕੇ ਇਸ ਮਹਾਨ ਇਤਿਹਾਸ ਅਤੇ ਸਾਕੇ ਨੂੰ ਆਪਣੇ ਪਰਿਵਾਰ ਅਤੇ ਮਿਤਰਾਂ ਨਾਲ ਜਰੂਰ ਸਾਂਝਾਂ ਕਰੋ।

Chote Sahibzade History in Punjabi

Comments

Popular posts from this blog

Punjabi Bujartan with Answer Pics

Bujhata in Punjabi